ਦਯਾਸਿੰਘ
thayaasingha/dhēāsingha

ਪਰਿਭਾਸ਼ਾ

ਲਹੌਰ ਨਿਵਾਸੀ ਦਯਾਰਾਮ ਸੋਫਤੀ ਖਤ੍ਰੀ, ਜਿਸ ਨੇ ੧. ਵੈਸਾਖ ਸੰਮਤ ੧੭੫੬ ਨੂੰ ਕੇਸਗੜ੍ਹ (ਆਨੰਦਪੁਰ) ਦੇ ਦਿਵਾਨ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੂੰ ਸੀਸ ਅਰਪਨ ਕੀਤਾ ਅਤੇ ਸਭ ਤੋਂ ਪਹਿਲਾਂ ਅਮ੍ਰਿਤ ਛਕਕੇ ਦਯਾਸਿੰਘ ਹੋਇਆ. ਦਸ਼ਮੇਸ਼ ਨੇ ਇਸ ਨੂੰ ਪ੍ਯਾਰੀਆਂ ਦਾ ਜਥੇਦਾਰ ਥਾਪਿਆ, ਦੇਖੋ, ਪੰਜ ਪ੍ਯਾਰੇ.#ਜਫ਼ਰਨਾਮਾ ਲੈਕੇ ਔਰੰਗਜ਼ੇਬ ਪਾਸ ਇਹੀ ਸੱਜਨ ਗਿਆ ਸੀ. ਇਸ ਦਾ ਰਚਿਆ ਇੱਕ ਰਹਿਤਨਾਮਾ ਭੀ ਦੇਖੀਦਾ ਹੈ. ਦੇਖੋ, ਗੁਰਮਤਸੁਧਾਕਰ ਕਲਾ ੧੧.
ਸਰੋਤ: ਮਹਾਨਕੋਸ਼