ਪਰਿਭਾਸ਼ਾ
ਸਿੰਧ ਅਤੇ ਬਲੋਚਿਸਤਾਨ ਵਿੱਚ ਇੱਕ ਫ਼ਿਰਕ਼ਾ, ਜੋ ਉਡੇਰੋਲਾਲ ਦਾ ਉਪਾਸਕ ਹੈ. ਇਹ ਕਥਾ ਪ੍ਰਚਲਿਤ ਹੈ ਕਿ ਸਿੰਧੁ ਨਦ ਵਿੱਚੋਂ ਉਡੇਰੋ ਲਾਲ ਨਾਮੇ ਬਾਲਕ ਪੈਦਾ ਹੋਇਆ, ਜਿਸ ਦੇ ਨਾਮ ਪੁਰ ਇੱਕ ਨਗਰ ਆਬਾਦ ਹੈ. ਉੱਥੇ ਉਡੇਰੋਲਾਲ ਦਾ ਮੰਦਿਰ ਹੈ, ਜਿਸ ਨੂੰ ਹਿੰਦੂ ਮੁਸਲਮਾਨ ਦੋਵੇਂ ਮੰਨਦੇ ਹਨ, ਅਰ ਆਪਣੇ ਆਪਣੇ ਮਤ ਦਾ ਪੀਰ ਕਲਪਦੇ ਹਨ. ਇਸ ਪੀਰ ਦੇ ਨਾਮ ਸ਼ੇਖ਼ ਤਾਹਿਰ, ਖ਼੍ਵਾਜਾ ਖ਼ਿਜਰ ਅਤੇ ਜਿੰਦਹਪੀਰ ਭੀ ਹਨ.
ਸਰੋਤ: ਮਹਾਨਕੋਸ਼