ਪਰਿਭਾਸ਼ਾ
ਬਹੁਤ ਦਰਵਾਜਿਆਂ ਵਾਲੀ ਨਗਰੀ। ੨. ਬੰਬਈ ਹਾਤੇ ਕਾਠੀਆਵਾੜ ਵਿੱਚ ਬੜੌਦਾ ਰਾਜ ਅੰਦਰ ਸਮੁੰਦਰ ਦੇ ਕਿਨਾਰੇ ਇੱਕ ਪੁਰੀ, ਜਿਸ ਦੀ ਗਿਣਤੀ ਹਿੰਦੂਆਂ ਦੀ ਸਤ ਪਵਿਤ੍ਰ ਪੁਰੀਆਂ ਵਿੱਚ ਹੈ. ਇਹ ਚਿਰ ਤੀਕ ਯਾਦਵਾਂ ਦੀ ਰਾਜਧਾਨੀ ਰਹੀ ਹੈ. ਆਖਿਆ ਜਾਂਦਾ ਹੈ ਕਿ ਕ੍ਰਿਸਨ ਜੀ ਦੇ ਦੇਹਾਂਤ ਪਿੱਛੋਂ ਸੱਤਵੇਂ ਦਿਨ ਦ੍ਵਾਰਾਵਤੀ ਨੂੰ ਸਮੁੰਦਰ ਨੇ ਆਪਣੇ ਵਿੱਚ ਲੈ ਕਰ ਲਿਆ ਸੀ. ਜੋ ਹੁਣ ਆਬਾਦੀ ਦੇਖੀਦੀ ਹੈ ਇਹ ਫੇਰ ਵਸੀ ਹੈ. ਦ੍ਵਾਰਾਵਤੀ ਬੜੌਦਾ ਸ਼ਹਰ ਤੋਂ ੨੭੦ ਮੀਲ ਪੱਛਮ ਹੈ. ਇੱਥੇ ਇੱਕ ਵਡਾ ਮੰਦਿਰ ਹੈ, ਜਿਸ ਵਿੱਚ "ਰਣਛੋੜ" ਨਾਮ ਦੀ ਕ੍ਰਿਸਨਮੂਰਤਿ ਹੈ.
ਸਰੋਤ: ਮਹਾਨਕੋਸ਼