ਪਰਿਭਾਸ਼ਾ
ਸੰ. ਦਸ਼. ਵਿ- ਸੌ ਦਾ ਦਸਵਾਂ ਹ਼ਿੱਸਾ- ੧੦. "ਦਸ ਦਿਸਿ ਖੋਜਤ ਮੈ ਫਿਰਿਓ." (ਗਉ ਥਿਤੀ ਮਃ ੫) ੨. ਦਸ਼ ਗਿਣਤੀ ਵਾਲੇ ਪਦਾਰਥ ਦਾ ਬੋਧਕ, ਜੈਸੇ "ਦਸ ਦਾਸੀ ਕਰਿਦੀਨੀ ਭਤਾਰਿ." (ਸੂਹੀ ਮਃ ੫) ਭਰਤਾ ਨੇ ਦਸ ਇੰਦ੍ਰੀਆਂ ਦਾਸੀ ਬਣਾ ਦਿੱਤੀਆਂ। ੩. ਦਾਸ ਦਾ ਸੰਖੇਪ. ਸੇਵਕ. "ਕਾਟਿ ਸਿਲਕ ਦੁਖ ਮਾਇਆ ਕਰਿਲੀਨੇ ਅਪਦਸੇ." (ਵਾਰ ਜੈਤ) ਆਪਣੇ ਦਾਸ ਕਰਲੀਤੇ। ੪. ਦੇਖੋ, ਦੱਸਣਾ। ੫. ਸੰ. दस्. ਧਾ- ਕਮਜ਼ੋਰ ਹੋਣਾ, ਥੱਕਣਾ। ੬. ਸੰਗ੍ਯਾ- ਰਾਖਸ਼.
ਸਰੋਤ: ਮਹਾਨਕੋਸ਼