ਪਰਿਭਾਸ਼ਾ
ਅਸ੍ਟਾਦਸ਼ ਵਰਣ. ਅਠਾਰਾਂ ਜਾਤੀਆਂ "ਆਪੇ ਦਸਅਠ ਵਰਨ ਉਪਾਇਅਨੁ." (ਵਾਰ ਬਿਹਾ ਮਃ ੪) ਹਿੰਦੂਮਤ ਦੀਆਂ ਸਿਮ੍ਰਿਤੀਆਂ ਅਨੁਸਾਰ ਅਠਾਰਾਂ ਵਰਣ ਇਹ ਹਨ-#ਬ੍ਰਾਹਮ੍ਣ, ਕ੍ਸ਼੍ਤ੍ਰਿਯ, ਵੈਸ਼੍ਯ, ਸ਼ੂਦ੍ਰ, ਇਹ ਚਾਰ ਸ਼ੁੱਧ ਵਰਣ ਅਖਾਉਂਦੇ ਹਨ.#ਬ੍ਰਾਹਮ੍ਣ ਦੀ ਔਲਾਦ ਛਤ੍ਰਾਣੀ ਤੋਂ, ਬਣਿਆਣੀ ਤੋਂ ਅਤੇ ਸ਼ੂਦ੍ਰਾ ਤੋਂ, ਛਤ੍ਰੀ ਦੀ ਔਲਾਦ ਬਣਿਆਣੀ ਤੋਂ ਅਤੇ ਸ਼ੂਦ੍ਰਾ ਤੋਂ ਵੈਸ਼੍ਯ ਦੀ ਔਲਾਦ ਸ਼ੂਦ੍ਰਾ ਤੋਂ ਈਹ ਛੀ ਵਰਣ ਅਨੁਲੋਮਜ ਕਹੇ ਜਾਂਦੇ ਹਨ.#ਬਣਿਆਣੀ ਤੋਂ ਸ਼ੂਦ੍ਰ ਦੀ ਔਲਾਦ, ਛਤ੍ਰਾਣੀ ਤੋਂ ਸ਼ੂਦ੍ਰ ਦੀ ਸੰਤਾਨ, ਬ੍ਰਾਹਮ੍ਣੀ ਤੋਂ ਸ਼ੂਦ੍ਰ ਦੀ ਔਲਾਦ, ਛਤ੍ਰਾਣੀ ਤੋਂ, ਵੈਸ਼੍ਯ ਦੀ ਸੰਤਾਨ, ਬ੍ਰਾਹਮ੍ਣੀ ਤੋਂ ਵੈਸ਼੍ਯ ਦੀ ਸੰਤਾਨ, ਬ੍ਰਾਹਮਣੀ ਤੋਂ ਛਤ੍ਰੀ ਦੀ ਸੰਤਾਨ. ਇਹ ਛੀ ਪ੍ਰਤਿਲੋਮਜ ਕਹੇ ਜਾਂਦੇ ਹਨ.#ਬਿਨਾ ਵਿਆਹੀ ਕੰਨ੍ਯਾ ਦੇ ਗਰਭ ਤੋਂ ਉਪਜੀ ਸੰਤਾਨ "ਕਾਨੀਨ" ਅਤੇ "ਅੰਤ੍ਯਜ"¹ ਹੈ.
ਸਰੋਤ: ਮਹਾਨਕੋਸ਼