ਪਰਿਭਾਸ਼ਾ
ਗੁਰੂ ਗ੍ਰੰਥਸਾਹਿਬ ਵਿੱਚ ਦੇਹ ਦੀਆਂ ਦਸ ਹਾਲਤਾਂ ਲਿਖੀਆਂ ਹਨ:-#ਪਹਿਲੈ ਪਿਆਰਿ ਲਗਾ ਥਣ ਦੁਧਿ,#ਦੂਜੈ ਮਾਇ ਬਾਪ ਕੀ ਸੁਧਿ,#ਤੀਜੈ ਭਯਾ ਭਾਭੀ ਬੇਬ,#ਚਉਥੈ ਪਿਆਰਿ ਉਪੰਨੀ ਖੇਡ,#ਪੰਜਵੈ ਖਾਣ ਪੀਅਣ ਕੀ ਧਾਤੁ,#ਛਿਵੈ ਕਾਮੁ ਨ ਪੁਛੈ ਜਾਤਿ,#ਸਤਵੈ ਸੰਜਿ ਕੀਆ ਘਰਵਾਸੁ,#ਅਠਵੈ ਕ੍ਰੋਧੁ ਹੋਆ ਤਨ ਨਾਸੁ,#ਨਾਵੈ ਧਉਲੇ ਉਭੇ ਸਾਹ,#ਦਸਵੈ ਦਧਾ ਹੋਆ ਸੁਆਹ. (ਵਾਰ ਮਾਝ ਮਃ ੧)#੨. ਕਾਵ੍ਯਗ੍ਰੰਥਾਂ ਵਿੱਚ ਪ੍ਰੀਤਮ ਦੇ ਵਿਯੋਗ ਤੋਂ ਪ੍ਰੇਮੀ ਦੀਆਂ ਦਸ਼ ਦਸ਼ਾ ਇਹ ਲਿਖੀਆਂ ਹਨ:-#"ਅਭਿਲਾਖ, ਸੁ ਚਿੰਤਾ, ਗੁਣਕਥਨ, ਸ੍ਮ੍ਰਿਤਿ, ਉਦਬੇਗ, ਪ੍ਰਲਾਪ। ਉਨਮਾਦ, ਵ੍ਯਾਧਿ, ਜੜ੍ਹਤਾ ਭਯੇ ਹੋਤ ਮਰਣ ਪੁਨ ਆਪ." (ਰਸਿਕਪ੍ਰਿਯਾ)#੩. ਸੰਸਕ੍ਰਿਤ ਦੇ ਕਵੀਆਂ ਨੇ ਸ਼ਰੀਰ ਦੀਆਂ ਦਸ਼ ਦਸ਼ਾ ਇਹ ਲਿਖੀਆਂ ਹਨ:-#ਗਰਭਵਾਸ, ਜਨਮ, ਬਾਲ੍ਯ, ਕੌਮਾਰ, ਪੋਗੰਡ, ਯੌਵਨ, ਸ੍ਥਾਵਿਰ੍ਯ, ਜਰਾ, ਪ੍ਰਾਣਰੋਧ ਅਤੇ ਮਰਣ.
ਸਰੋਤ: ਮਹਾਨਕੋਸ਼