ਪਰਿਭਾਸ਼ਾ
ਸੰਨ੍ਯਾਸੀਆਂ ਦੇ ਦਸ ਫ਼ਿਰਕ਼ੇ. ਦਸ ਸੰਪ੍ਰਦਾਯ ਦੇ ਸੰਨ੍ਯਾਸੀ- ਤੀਰਥ, ਆਸ਼੍ਰਮ, ਵਨ, ਅਰਣ੍ਯ, ਗਿਰਿ, ਪਰਵਤ, ਸਾਗਰ, ਸਰਸ੍ਵਤੀ, ਭਾਰਤੀ ਅਤੇ ਪੁਰੀ. "ਦਸ ਨਾਮ ਸੰਨ੍ਯਾਸੀਆ, ਜੋਗੀ ਬਾਰਹ ਪੰਥ ਚਲਾਏ." (ਭਾਗੁ) ਦੇਖੋ, ਦਸਮਗ੍ਰੰਥ ਦੱਤਾਵਤਾਰ। ੨. ਸੰਨ੍ਯਾਸੀ ਸਾਧੂ ਆਪਣੇ ਤਾਈਂ ਸ਼ੰਕਰਾਚਾਰਯ ਤੋਂ ਹੋਣਾ ਮੰਨਦੇ ਹਨ ਅਰ ਉਸ ਦੇ ਚਾਰ ਚੇਲਿਆਂ ਤੋਂ ਦਸ਼ ਭੇਦ ਹੋਣੇ ਇਉਂ ਲਿਖਦੇ ਹਨ:-#ਵਿਸ਼੍ਵਰੂਪ ਤੋਂ ਤੀਰਥ ਅਤੇ ਆਸ਼੍ਰਮ.#ਪਦਮਪਾਦ ਤੋਂ- ਵਨ ਅਤੇ ਅਰਣ੍ਯ.#ਤ੍ਰੋਟਕ ਤੋਂ ਗਿਰਿ, ਪਰਵਤ ਅਤੇ ਸਾਗਰ.#ਪ੍ਰਿਥਿਵੀਧਰ ਤੋਂ ਸਰਸ੍ਵਤੀ, ਭਾਰਤੀ ਅਤੇ ਪੁਰੀ.
ਸਰੋਤ: ਮਹਾਨਕੋਸ਼