ਦਸੌਂਧ
thasaunthha/dhasaundhha

ਪਰਿਭਾਸ਼ਾ

ਸੰਗ੍ਯਾ- ਦਸ਼ਮਾਂਸ਼. ਦਸ਼ਵਾਂ ਭਾਗ. ਦਸਵਾਂ ਹਿੱਸਾ. Tithe. ਕਮਾਈ ਵਿੱਚੋਂ ਦਸਵਾਂ ਹਿੱਸਾ ਕਰਤਾਰ ਅਰਥ ਦੇਣਾ ਸਿੱਖਧਰਮ ਵਿੱਚ ਵਿਧਾਨ ਹੈ. "ਦਸ ਨਖ ਕਰਿ ਜੋ ਕਾਰ ਕਮਾਵੈ। ਤਾਂ ਕਰ ਜੋ ਧਨ ਘਰ ਮਹਿ ਆਵੈ। ਤਿਸ ਤੇ ਗੁਰੁਦਸੌਂਧ ਜੋ ਦੇਈ। ਸਿੰਘ ਸੁਯਸ ਬਹੁ ਜਗ ਮੇ ਲੇਈ." (ਪ੍ਰਸ਼ਨੋੱਤਰ ਭਾਈ ਨੰਦਲਾਲ) "ਦਸਵਾਂ ਹਿੱਸਾ ਖੱਟਕੈ ਸਿੱਖਾਂ ਦੇ ਮੁਖ ਪਾਇ." (ਮਗੋ) ਦਸੌਂਧ ਦੇਣ ਦਾ ਹੁਕਮ ਬਾਈਬਲ ਵਿੱਚ ਭੀ ਹੈ. ਦੇਖੋ, Gen XIV ੨੦ ਅਤੇ XXVIII ੨੨.#ਪਰਾਸ਼ਰ ਰਿਖੀ ਦੇ ਲੇਖ ਅਨੁਸਾਰ ਗ੍ਰਿਹਸਥੀਆਂ ਨੂੰ ਕੁੱਲ ਆਮਦਨ ਵਿੱਚੋਂ ਦੇਵਤਿਆਂ ਅਰਥ ਇਕੀਹਵਾਂ ਹਿੱਸਾ ਦੇਣਾ ਚਾਹੀਏ, ਪਾਰ ਬ੍ਰਾਹਮਣ ਗ੍ਰਿਹਸਥੀ ਤੀਹਵਾਂ ਹਿੱਸਾ ਦੇਵੇ.
ਸਰੋਤ: ਮਹਾਨਕੋਸ਼