ਪਰਿਭਾਸ਼ਾ
ਦਸੌਂਧ ਦੇਣ ਵਾਲਾ। ੨. ਉਹ ਬਾਲਕ, ਜਿਸ ਦਾ ਦਸੌਂਧ ਅਰਪਨ ਕੀਤਾ ਗਿਆ ਹੈ.#ਰੀਤਿ ਇਉਂ ਹੈ- ਮਾਤਾ ਪਿਤਾ ਸੰਤਾਨ ਅਰਥ ਅਰਦਾਸ ਕਰਦੇ ਹੋਏ ਪ੍ਰਣ ਕਰਦੇ ਸਨ ਕਿ ਜੇ ਬਾਲਕ ਹੋਵੇ ਤਦ ਅਸੀਂ ਉਸ ਦਾ ਦਸੌਂਧ ਗੁਰੂ ਅਰਥ ਦੇਵਾਂਗੇ. ਜਦ ਲੜਕਾ ਤੁਰਣ ਫਿਰਣ ਵਾਲਾ ਹੋ ਜਾਂਦਾ, ਤਦ ਗੁਰਦੁਆਰੇ ਲੈ ਜਾਂਦੇ ਸਨ. ਪੰਜ ਸਿੱਖ ਉਸ ਦਾ ਜੋ ਮੁੱਲ ਪਾਉਂਦੇ, ਉਸ ਦਾ ਦਸਵਾਂ ਹਿੱਸਾ ਗੁਰਦੁਆਰੇ ਦਿੱਤਾ ਜਾਂਦਾ.#"ਗੁਰੁ ਕੋ ਸੁਤ ਦਸੌਂਧੀਆ ਕੀਨ." (ਗੁਪ੍ਰਸੂ)#ਪੁਤ੍ਰ ਗੁਰੂ ਦਾ ਦਸੌਂਧੀਆ ਕੀਤਾ।#੩. ਮਰਹਟਿਆਂ ਦੇ ਰਾਜ ਵਿੱਚ ਦਸੌਂਧੀਆ ਉਹ ਅਖਾਉਂਦਾ ਸੀ, ਜਿਸ ਨੂੰ ਮਾਲਗੁਜ਼ਾਰੀ ਦਾ ਦਸਵਾਂ ਹਿੱਸਾ ਮੁਆ਼ਫ਼ ਕੀਤਾ ਜਾਂਦਾ ਸੀ, ਅਰ ਮੁਆ਼ਫੀ ਦੇ ਪਰਗਨੇ ਦੀ ਹਿਫ਼ਾਜਤ ਦਸੌਂਧੀਏ ਦੇ ਜਿੰਮੇਂ ਹੋਇਆ ਕਰਦੀ ਸੀ.
ਸਰੋਤ: ਮਹਾਨਕੋਸ਼