ਪਰਿਭਾਸ਼ਾ
ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਆਨੰਦਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਰੋਪੜ ਤੋਂ ੧੮. ਮੀਲ ਉੱਤਰ ਹੈ. ਇਸ ਪਿੰਡ ਤੋਂ ਚੜ੍ਹਦੇ ਵੱਲ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਕੀਰਤਪੁਰੋਂ ਕਈ ਵਾਰ ਸ਼ਿਕਾਰ ਜਾਂਦੇ ਇੱਥੇ ਵਿਰਾਜੇ ਹਨ. ਮੰਜੀਸਾਹਿਬ ਬਣਿਆ ਹੋਇਆ ਹੈ. ਕਬੀਰ ਵੰਸੀਏ ਸੇਵਾ ਕਰਦੇ ਹਨ. ਪੱਕੀ ਆਮਦਨ ਕੋਈ ਨਹੀਂ ਹੈ। ੨. ਵਿ- ਦਹਨ ਕਰਨ ਵਾਲੀ। ੩. ਸੱਜੀ.
ਸਰੋਤ: ਮਹਾਨਕੋਸ਼