ਦਾਗੇ
thaagay/dhāgē

ਪਰਿਭਾਸ਼ਾ

ਵਿ- ਚਿੰਨ੍ਹ ਸਹਿਤ. "ਦਾਗੇ ਹੋਇ ਸੁ ਰਨ ਮਹਿ ਜੂਝਹਿ, ਬਿਨੁ ਦਾਗੇ ਭਗਿਜਾਈ." (ਰਾਮ ਕਬੀਰ) ਜਿਨ੍ਹਾਂ ਦੇ ਸ਼ਰੀਰ ਤੇ ਸ਼ਸਤ੍ਰ ਦੇ ਜਖ਼ਮ ਦਾ ਚਿੰਨ੍ਹ ਹੈ ਉਹ ਭੈ ਨਹੀਂ ਕਰਦੇ, ਜਿਨ੍ਹਾਂ ਨੇ ਕਦੇ ਵਾਰ ਖਾਧਾ ਨਹੀਂ ਉਹ ਨਾ ਤਜਰਬੇਕਾਰ ਨੱਠ ਜਾਂਦੇ ਹਨ.
ਸਰੋਤ: ਮਹਾਨਕੋਸ਼