ਪਰਿਭਾਸ਼ਾ
ਬਿਹਾਰ ਦਾ ਇੱਕ ਗ੍ਰਾਮ ਜੋ ਪਟਨੇ ਤੋਂ ਚੌਦਾਂ ਕੋਹ ਹੈ. ਇਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਨੇ ਚਰਣ ਪਾਏ ਹਨ. ਜਿਸ ਹਾਂਡੀ ਵਿੱਚ ਖਿਚੜੀ ਪਕਾਕੇ ਪ੍ਰੇਮੀਆਂ ਨੇ ਅਰਪੀ ਸੀ, ਉਹ ਹੁਣ ਮੌਜੂਦ ਹੈ. ਇਸੇ ਕਾਰਣ ਗੁਰਦ੍ਵਾਰੇ ਦਾ ਨਾਮ "ਹਾਂਡੀ ਵਾਲੀ ਸੰਗਤਿ" ਹੋ ਗਿਆ ਹੈ. ਪੁਜਾਰੀ ਉਦਾਸੀ ਸਾਧੂ ਹਨ.
ਸਰੋਤ: ਮਹਾਨਕੋਸ਼