ਪਰਿਭਾਸ਼ਾ
ਸੰਗ੍ਯਾ- ਦਬਾਉਣ ਦਾ ਭਾਵ. ਦੱਬਣ ਦੀ ਕ੍ਰਿਯਾ। ੨. ਰੁਅ਼ਬ. ਹੁਕੂਮਤ ਦਾ ਦਬਾਉ। ੩. ਕਿਸੇ ਵਸਤੁ ਤੇ ਕ਼ਬਜਾ ਕਰਨ ਦਾ ਭਾਵ. "ਇਕ ਨੇ ਦਾਬ ਲੀਨ ਬਲਕਾਰ." (ਗੁਪ੍ਰਸੂ) ੪. ਬਿਰਛ ਅਥਵਾ ਬੇਲਿ ਦੀ ਸ਼ਾਖਾ ਦਾ ਜ਼ਮੀਨ ਵਿੱਚ ਇਸ ਲਈ ਦੱਬਣਾ, ਕਿ ਉਸ ਦੀ ਜੜ ਲੱਗਕੇ ਨਵਾਂ ਬੂਟਾ ਬਣਜਾਵੇ.
ਸਰੋਤ: ਮਹਾਨਕੋਸ਼
DÁB
ਅੰਗਰੇਜ਼ੀ ਵਿੱਚ ਅਰਥ2
s. f, The upper cross-stick of a door-frame; pressure, depressure, impression; a land ploughed after a rainfall and smoothed by a wooden drag (suhágá) and kept for the purpose of sowing wheat and gram; met. a snub, a threat:—dáb deṉí, v. n. To press down.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ