ਪਰਿਭਾਸ਼ਾ
ਭਾਗਭਰੀ ਦੇ ਉਦਰ ਤੋਂ ਡੱਲਾ ਨਿਵਾਸੀ ਜੁਲਕਾ ਖਤ੍ਰੀ ਨਾਰਾਯਣਦਾਸ ਦੀ ਸੁਪੁਤ੍ਰੀ, ਜਿਸ ਦਾ ਵਿਆਹ ਸੰਮਤ ੧੬੦੧ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨਾਲ ਹੋਇਆ. ੧੧. ਮੱਘਰ ਸੰਮਤ ੧੬੮੮ ਨੂੰ ਡਰੋਲੀ ਦੇਹਾਂਤ ਹੋਇਆ, ਜਿੱਥੇ ਦੇਹਰਾ ਵਿਦ੍ਯਮਾਨ ਹੈ. "ਗੁਰੁਘਰਨੀ ਦਾਮੋਦਰੀ ਦੁਤਿਯ ਨਾਨਕੀ ਜਾਨ." (ਗੁਪ੍ਰਸੂ) ਮਾਤਾ ਜੀ ਦਾ ਨਾਮ ਦਮੋਦਰੀ ਭੀ ਲਿਖਿਆ ਹੈ. ਦੇਖੋ, ਦਮੋਦਰੀ ਮਾਤਾ.
ਸਰੋਤ: ਮਹਾਨਕੋਸ਼