ਪਰਿਭਾਸ਼ਾ
ਦਾਸਾਨੁਦਾਸ. ਸੇਵਕਾਂ ਦਾ ਸੇਵਕ. ਗ਼ੁਲਾਮਾਂ ਦਾ ਗ਼ੁਲਾਮ. "ਨਾਨਕ ਦਾਸਦਸਾਇ." (ਬਾਵਨ) "ਤੇਰੈ ਦਾਸਨ ਦਾਸਦਸਾਇਣ." (ਨਟ ਮਃ ੫) "ਕਰਿ ਦਾਸਨਿ ਦਾਸਦਸਾਕੀ." (ਧਨਾ ਮਃ ੪) "ਨਾਨਕ ਦਾਸਦਸਾਣੀ." (ਮਾਰੂ ਸੋਲਹੇ ਮਃ ੪) "ਨਾਨਕ ਦਾਸਦਸਾਨਿਓ." (ਸਾਰ ਮਃ ੫) "ਨਾਨਕ ਦਾਸਦਸਾਵਣਿਆ." (ਮਾਝ ਅਃ ਮਃ ੩) "ਨਾਨਕ ਦਾਸਦਸੋਨਾ." (ਵਾਰ ਕਾਨ ਮਃ ੪)
ਸਰੋਤ: ਮਹਾਨਕੋਸ਼