ਦਿਆਲਾ
thiaalaa/dhiālā

ਪਰਿਭਾਸ਼ਾ

ਵਿ- ਦਯਾਲੂ. ਦਯਾ ਵਾਲਾ। ੨. ਸੰਬੋਧਨ. ਹੇ ਦਯਾਲੂ। ੩. ਸੰਗ੍ਯਾ- ਭਾਈ ਦਿਆਲਾ, ਜੋ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਅਨੰਨ ਸਿੱਖ ਸੀ. ਇਹ ਦਿੱਲੀ ਵਿੱਚ ਨੌਵੇਂ ਸਤਿਗੁਰਾਂ ਨਾਲ ਜੇਲ ਵਿੱਚ ਰਿਹਾ, ਅਰ ਜਦ ਭਾਈ ਮਤੀਦਾਸ ਜੀ ਆਰੇ ਨਾਲ ਚੀਰੇ ਗਏ, ਉਸ ਵੇਲੇ ਅਰ ਜਦ ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਬੈਠਾਕੇ ਸ਼ਹੀਦ ਕੀਤਾ ਗਿਆ. ਇਸ ਧਰਮਵੀਰ ਨੇ ਇਸ ਘੋਰ ਦੁੱਖ ਨੂੰ ਤੁੱਛ ਕਰਕੇ ਜਾਤਾ ਅਰ ਗੁਰਬਾਣੀ ਦਾ ਪਾਠ ਕਰਦਾ ਹੋਇਆ ਗੁਰਪੁਰੀ ਨੂੰ ਪਧਾਰਿਆ.
ਸਰੋਤ: ਮਹਾਨਕੋਸ਼