ਦਿਕਪਾਲ
thikapaala/dhikapāla

ਪਰਿਭਾਸ਼ਾ

ਸੰਗ੍ਯਾ- ਦਿਸ਼ਾ ਦੇ ਪਾਲਣ ਵਾਲਾ ਦੇਵਤਾ. ਪੁਰਾਣਾਂ ਅਨੁਸਾਰ ਦਸ਼ ਦਿਸ਼ਾ ਦੇ ਪਾਲਕ ਦਸ਼ ਦੇਵਤਾ ਹਨ- ਪੂਰਵ ਦਾ ਇੰਦ੍ਰ, ਅਗਨਿ ਕੋਣ ਦਾ ਅਗਨਿ, ਦਕ੍ਸ਼ਿਣ ਦਾ ਯਮ, ਨੈਰ਼ਿਤੀ ਕੋਣ ਦਾ ਨੈਰਿਤ ਰਾਖਸ, ਪੱਛਮ ਦਾ ਵਰੁਣ, ਵਾਯਵੀ ਕੋਣ ਦਾ ਵਾਯੁ, ਉੱਤਰ ਦਾ ਕੁਬੇਰ, ਈਸ਼ਾਨ ਦਾ ਸ਼ਿਵ, ਊਰਧ (ਉੱਪਰ ਵੱਲ) ਦਾ ਬ੍ਰਹਮਾ ਅਤੇ ਅਧੋ (ਹੇਠ ਵੱਲ) ਦਾ ਸ਼ੇਸਨਾਗ। ੨. ਦੇਖੋ, ਦਿਗਪਾਲ। ੩. ਇੱਕ ਛੰਦ. ਦੇਖੋ, ਦਿਗਪਾਲ ੨.
ਸਰੋਤ: ਮਹਾਨਕੋਸ਼