ਦਿਵਾਨੇ
thivaanay/dhivānē

ਪਰਿਭਾਸ਼ਾ

ਹਰੀਆ ਅਤੇ ਬਾਲਾ ਜੱਟ, ਬਾਬਾ ਪ੍ਰਿਥੀਚੰਦ ਦੇ ਪੁਤ੍ਰ ਮਿਹਰਬਾਨ ਦੇ ਚੇਲੇ ਹੋਏ, ਜੋ ਆਪਣਾ ਕਾਲਾ ਮੂੰਹ ਕਰਕੇ ਸਿਰ ਉੱਪਰ ਮੋਰਪੰਖ ਦਾ ਮੁਕੁਟ ਪਹਿਰਦੇ ਸਨ. ਇਸ ਕਰਕੇ ਉਨ੍ਹਾਂ ਦੀ ਅਤੇ ਉਨ੍ਹਾਂ ਤੋਂ ਜੋ ਪੰਥ ਚੱਲਿਆ ਉਸ ਦੀ, ਦਿਵਾਨੇ ਸੰਗ੍ਯਾ ਹੋਈ. ਦਿਵਾਨਿਆਂ ਦੀ ਗੱਦੀ ਪਿੰਡ ਕੋਟਪੀਰ ਮਾਲਵੇ ਵਿੱਚ ਹੈ ਅਤੇ ਪਟਿਆਲੇ ਬਾਵਾ ਰਾਮਦਾਸ ਜੀ ਦਾ ਡੇਰਾ ਇਸੇ ਸੰਪ੍ਰਦਾ ਦਾ ਹੈ. ਦਿਵਾਨੇ ਸਾਧੂ ਉਦਾਸੀਆਂ ਵਿੱਚ ਹੀ ਗਿਣੇ ਜਾਂਦੇ ਹਨ. ਇਨ੍ਹਾਂ ਦਾ ਭੀ ਧਰਮਪੁਸ੍ਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ.
ਸਰੋਤ: ਮਹਾਨਕੋਸ਼