ਦੀਪਸਿੰਘ ਸ਼ਹੀਦ
theepasingh shaheetha/dhīpasingh shahīdha

ਪਰਿਭਾਸ਼ਾ

ਇਹ ਪਰਗਨੇ ਲਹੌਰ ਦੇ ਪੌਹੂਵਿੰਡ ਪਿੰਡ ਵਿੱਚ ਰਹਿਣ ਵਾਲੇ ਖਰ੍ਹਾ ਗੋਤ ਦੇ ਜੱਟ ਸਨ. ਆਪ ਨੇ ਅਮ੍ਰਿਤ ਛਕਕੇ ਪੰਥ ਦੀ ਵਡੀ ਸੇਵਾ ਕੀਤੀ. ਅਨੇਕ ਲੜਾਈਆਂ ਵਿੱਚ ਸ਼ਹੀਦ ਹੋਣ ਲਈ ਜਾਨ ਹਥੇਲੀ ਤੇ ਰੱਖਕੇ ਅੱਗੇ ਵਧਦੇ ਸਨ. ਬੰਦਾ ਬਹਾਦੁਰ ਦੇ ਨਾਲ ਹੋਕੇ ਆਪ ਨੇ ਬਹੁਤ ਜੰਗ ਜਿੱਤੇ. ਦਰਬਾਰ ਅਮ੍ਰਿਤਸਰ ਜੀ ਦੀ ਰਖ੍ਯਾ ਲਈ ਆਪ ਮਾਘ ਸੰਮਤ ੧੮੧੭ ਵਿੱਚ ਰਾਮਸਰ ਪਾਸ ਧਰਮਯੁੱਧ ਕਰਦੇ ਸ਼ਹੀਦ ਹੋਏ. ਇਹ ਸ਼ਹੀਦਾਂ ਦੀ ਮਿਸਲ ਦੇ ਮੁਖੀਏ ਸਿੰਘਾਂ ਵਿੱਚੋਂ ਸਨ.
ਸਰੋਤ: ਮਹਾਨਕੋਸ਼