ਦੀਵਾਨੁ
theevaanu/dhīvānu

ਪਰਿਭਾਸ਼ਾ

ਅ਼. [دیوان] ਦੀਵਾਨ. ਸੰਗ੍ਯਾ- ਦਰਬਾਰ. ਸਭਾ. "ਜੋ ਮਿਲਿਆ ਹਰਿਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ." (ਵਾਰ ਸ੍ਰੀ ਮਃ ੪) ਜੋ ਸਿੱਖ ਸਮਾਜ ਵਿੱਚ ਆਇਆ ਹੈ, ਉਹ ਦੁਨੀਆਂ ਦੇ ਸਾਰੇ ਸਮਾਜਾਂ ਦਾ ਮੈਂਬਰ ਹੈ। ੨. ਕਚਹਿਰੀ ਦਾ ਅਸਥਾਨ. ਨ੍ਯਾਯਆਲਯ। ੩. ਇਨਸਾਫ਼ ਕਰਨ ਵਾਲਾ. ਹਾਕਿਮ. "ਸੋ ਐਸਾ ਹਰਿ ਦੀਬਾਨ ਵਸਿਆ ਭਗਤਾ ਕੈ ਹਿਰਦੈ." (ਵਾਰ ਵਡ ਮਃ ੪) "ਦੀਬਾਨੁ ਏਕੋ ਕਲਮ ਏਕਾ." (ਵਾਰ ਆਸਾ) ੪. ਮੁਗ਼ਲ ਬਾਦਸ਼ਾਹਾਂ ਵੇਲੇ ਨਾਜਿਮ (ਸੂਬੇ) ਦਾ ਮਾਲੀ ਮੰਤ੍ਰੀ.
ਸਰੋਤ: ਮਹਾਨਕੋਸ਼