ਪਰਿਭਾਸ਼ਾ
ਉਹ ਦੀਵਾਨ, ਜਿਸ ਵਿੱਚ ਖਾਸ (ਵਿਸ਼ੇਸ) ਲੋਕ ਜਾ ਸਕਣ। ੨. ਉਹ ਮਕਾਨ ਜਿਸ ਵਿੱਚ ਖਾਸ ਖਾਸ ਅਹੁਦੇਦਾਰ ਬਾਦਸ਼ਾਹ ਦੇ ਦੀਵਾਨ ਵਿੱਚ ਬੈਠਣ ਦਾ ਅਧਿਕਾਰ ਰਖਦੇ ਹਨ. ਮੁਗਲ ਬਾਦਸ਼ਾਹਾਂ ਵੇਲੇ ਸ਼ਾਹੀ ਕਿਲਿਆਂ ਵਿੱਚ ਇਸ ਨਾਮ ਦੇ ਸੁੰਦਰ ਮਕਾਨ ਬਣਾਏ ਗਏ ਸਨ। ੩. ਖ਼ਾਸ ਪਦਵੀ ਦੇ ਆਦਮੀਆਂ ਦਾ ਸਮਾਜ. House of Lords.
ਸਰੋਤ: ਮਹਾਨਕੋਸ਼