ਪਰਿਭਾਸ਼ਾ
ਭਾਈ ਨੰਦਲਾਲ ਜੀ ਦੀ ਛਾਪ 'ਗੋਯਾ' ਹੈ. ਉਨ੍ਹਾਂ ਦਾ ਰਚਿਆ ਹੋਇਆ ਗ਼ਜ਼ਲਾਂ ਦਾ ਗ੍ਰੰਥ. ਇਸ ਵਿੱਚ ਪ੍ਰੇਮ, ਭਗਤਿ, ਗੁਰਮਹਿਮਾ ਅਤੇ ਗ੍ਯਾਨ ਦਾ ਨਿਰੂਪਣ ਹੈ. ਇਸ ਦੇ ਛੰਦ ਰਚਨਾ ਵਿੱਚ ਦੋ ਉੱਤਮ ਪੰਜਾਬੀ ਅਨੁਵਾਦ ਹਨ- ਬਾਵਾ ਬ੍ਰਿਜਬੱਲਭ ਸਿੰਘ ਦਾ ਰਚਿਆ "ਪ੍ਰੇਮਪਿਟਾਰੀ", ਅਤੇ ਭਾਈ ਮੇਘਰਾਜ ਕ੍ਰਿਤ "ਪ੍ਰੇਮਫੁਲਵਾੜੀ."
ਸਰੋਤ: ਮਹਾਨਕੋਸ਼