ਪਰਿਭਾਸ਼ਾ
ਬਾਰਾਂ ਦੇਵਤਿਆਂ ਦੀ ਸੇਵਾ. ਦੇਖੋ, ਦਆਦਸ ਸਿਲਾ (ੳ). ੨. ਬਾਰਾਂ ਜੋਤਿਰਲਿੰਗਾਂ ਦੀ ਸੇਵਾ. ਦੇਖੋ, ਦੁਆਦਸ ਸਿਲਾ (ਅ). ੩. ਬਾਰਾਂ ਸੂਰਜਾਂ ਦੀ ਸੇਵਾ। ੪. ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਬਾਰਾਂ ਪ੍ਰਕਾਰ ਦੀ ਸੇਵਾ ਇਹ ਹੈ-#ਦੇਵਤਾ ਦੇ ਮੰਦਿਰ ਬਣਾਉਣ ਲਈ ਚਲਣਾ, ਮੰਦਿਰ ਦੀ ਪਰਿਕ੍ਰਮਾ, ਦੇਵਤਾ ਦੇ ਧਾਮ ਪਰਸਣ ਲਈ ਯਾਤ੍ਰਾ, ਇਹ ਤਿੰਨ ਪਦਸੇਵਾ ਹਨ.#ਪੂਜਾ ਵਾਸਤੇ ਫੁੱਲ ਪੱਤੇ ਤੋੜਨੇ, ਝਾੜੂ ਦੇਣਾ, ਮੂਰਤੀ ਦਾ ਸਨਾਨ ਸ਼੍ਰਿੰਗਾਰ ਕਰਾਉਣਾ, ਇਹ ਤਿੰਨ ਕਰਸੇਵਾ ਹਨ.#ਨਾਮਕੀਰਤਨ, ਇਹ ਬਾਣੀਸੇਵਾ ਹੈ.#ਹਰਿਕਥਾ ਸੁਣਨੀ, ਇਹ ਕਰਣਸੇਵਾ ਹੈ.#ਮੂਰਤੀ ਦਾ ਦਰਸ਼ਨ, ਇਹ ਨੇਤ੍ਰਸੇਵਾ ਹੈ.#ਠਾਕੁਰ ਦਾ ਪ੍ਰਸ਼ਾਦ ਸਿਰ ਚੜ੍ਹਾਉਣਾ ਅਤੇ ਪ੍ਰਣਾਮ ਇਹ ਦੋ ਸਿਰਸੇਵਾ ਹਨ.#ਦੇਵਤੇ ਦੇ ਉੱਪਰ ਚੜ੍ਹੇ ਫੁੱਲ ਸੁੰਘਣੇ ਨਾਸਿਕਾਸੇਵਾ ਹੈ. "ਜਉ ਗੁਰਦੇਉ ਤੇ ਦੁਆਦਸ ਸੇਵਾ." (ਭੈਰ ਨਾਮਦੇਵ)
ਸਰੋਤ: ਮਹਾਨਕੋਸ਼