ਦੁਇ ਪੰਖੇਰੂ
thui pankhayroo/dhui pankhērū

ਪਰਿਭਾਸ਼ਾ

ਦੋ ਪੰਛੀ. "ਨਾਨਕ ਤਰਵਰੁ ਏਕੁ ਫਲ ਦੁਇ ਪੰਖੇਰੂ ਆਹਿ." (ਵਾਰ ਬਿਹਾ ਮਃ ੩)#''द्बा सुपर्णा सयुजा सखाया समानं वृक्षं परिषस्व जाते।#तयोरन्यः पिप्पलं स्वाद्बत्त्यनअनन्नन्यो अभि चाकशीति. '' (ਨਿਰੁਕ੍ਤ ਅਃ ੧੪)#ਦੋ ਪਕ੍ਸ਼ੀ (ਜੀਵਾਤਮਾ ਅਤੇ ਈਸ਼੍ਵਰ) ਸਦਾ ਸਾਥ ਰਹਿਣ ਵਾਲੇ ਮਿਤ੍ਰ ਹਨ, ਦੋਵੇਂ ਇੱਕ ਬਿਰਛ (ਸ਼ਰੀਰ) ਨੂੰ ਅਲਿੰਗਨ ਕਰੇ ਹੋਏ ਹਨ. ਉਨ੍ਹਾਂ ਵਿੱਚੋਂ ਇੱਕ (ਜੀਵਾਤਮਾ) ਸ੍ਵਾਦੁਫਲ (ਕਰਮਫਲ) ਨੂੰ ਖਾਂਦਾ ਹੈ, ਦੂਸਰਾ (ਈਸ਼੍ਵਰ) ਨਾ ਖਾਂਦਾ ਹੋਇਆ ਕੇਵਲ ਦੇਖਦਾ ਹੀ ਹੈ.
ਸਰੋਤ: ਮਹਾਨਕੋਸ਼