ਦੁਮਾਲਾ
thumaalaa/dhumālā

ਪਰਿਭਾਸ਼ਾ

ਫ਼ਾ. [دُنبالہ] ਦੁੰਬਾਲਹ. ਸੰਗ੍ਯਾ- ਦੁਮ. ਪੂਛ। ੨. ਸ਼ਮਲਾ. ਦਸਤਾਰ ਅਥਵਾ ਸਾਫੇ ਦਾ ਲਟਕਦਾ ਹੋਇਆ ਸਿਰਾ। ੩. ਕਲਗੀ ਦੀ ਤਰਾਂ ਸਿਰ ਪੁਰ ਫਹਿਰਾਉਣ ਵਾਲਾ ਦਸਤਾਰ ਦਾ ਚਿੱਲਾ ਅਥਵਾ ਸਾਫੇ ਦਾ ਲੜ. "ਮੈ ਗੁਰ ਮਿਲਿ ਉਚ ਦੁਮਾਲੜਾ."¹ (ਸ੍ਰੀ ਮਃ ੫. ਪੈਪਾਇ) ਇਸ ਥਾਂ ਪ੍ਰਕਰਣ ਇਹ ਹੈ- ਮੱਲਅਖਾੜੇ ਵਿਚ ਜੋ ਪਹਿਲਵਾਨ ਫਤੇ ਪਾਉਂਦਾ ਹੈ, ਉਸ ਨੂੰ ਸਰਬੰਦ ਮਿਲਦਾ ਹੈ, ਜਿਸ ਦਾ ਉੱਚਾ ਲੜ ਤੁਰਰੇ ਦੀ ਤਰ੍ਹਾਂ ਸਿਰ ਉੱਤੇ ਫਹਿਰਾਕੇ ਉਹ ਸਭ ਨੂੰ ਆਪਣੀ ਫਤੇ ਪ੍ਰਗਟ ਕਰਦਾ ਹੈ. ਐਸੇ ਹੀ ਕਾਮਾਦਿਕ ਵਿਕਾਰ ਪਛਾੜਨ ਪੁਰ ਸਤਿਗੁਰੂ ਨੇ ਆਪਣੇ ਸੇਵਕ ਨੂੰ ਖਿਲਤ ਬਖ਼ਸ਼ਿਆ ਹੈ। ੪. ਨਿਹੰਗ ਸਿੰਘ ਦਾ ਫਰਹਰੇਦਾਰ ਦਸਤਾਰਾ. ਦੇਖੋ, ਨਿਹੰਗ ੬.
ਸਰੋਤ: ਮਹਾਨਕੋਸ਼

ਸ਼ਾਹਮੁਖੀ : دُمالا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

tail-piece showing above a turban especially one worn as cockade by Nihang Sikhs
ਸਰੋਤ: ਪੰਜਾਬੀ ਸ਼ਬਦਕੋਸ਼