ਪਰਿਭਾਸ਼ਾ
ਲੁਕੀ. ਛਿਪੀ. ਦੇਖੋ, ਦੁਰਾਉਣਾ। ੨. ਫ਼ਾ. [دُّرانی] ਦੁੱਰਾਨੀ. ਸੱਗ੍ਯਾ- ਸੱਦੋਜ਼ਈ ਪਠਾਣ, ਜਿਨ੍ਹਾਂ ਦੀ ਅੱਲ ਅਬਦਾਲੀ ਹੈ, ਉਨ੍ਹਾਂ ਵਿੱਚੋਂ ਅਹ਼ਮਦ ਸ਼ਾਹ ਨੂੰ "ਦੁੱਰੇ ਦੁੱਰਾਨ" (ਮੋਤੀਆਂ ਦਾ ਮੋਤੀ) ਪਦਵੀ ਫ਼ਕ਼ੀਰ ਸਾਬਰਸ਼ਾਹ ਨੇ ਦਿੱਤੀ, ਜਿਸ ਦਾ ਸੰਖੇਪ ਦੁੱਰਾਨੀ ਹੋ ਗਿਆ. ਹੁਣ ਸੱਦੋਜ਼ਈ ਪਠਾਣ ਦੁੱਰਾਨੀ ਸਦਾਉਂਦੇ ਹਨ.
ਸਰੋਤ: ਮਹਾਨਕੋਸ਼