ਪਰਿਭਾਸ਼ਾ
ਸੰ. दुरन्त. ਵਿ- ਜਿਸ ਦਾ ਅੰਤ ਪਾਉਣਾ ਔਖਾ ਹੋਵੇ. ਅਪਾਰ. "ਦੁਰੰਤ ਆਸਾ." (ਗੂਜ ਅਃ ਮਃ ੫) ੨. ਘੋਰ. ਪ੍ਰਚੰਡ. "ਜਿਮ ਜੇਠ ਸੂਰ ਕਿਰਣੇ ਦੁਰੰਤ." (ਰਾਮਾਵ) ੩. ਅਪਵਿਤ੍ਰ. ਮੈਲਾ. "ਊਪਰ ਡਾਰ੍ਯੋ ਵਸਤ੍ਰ ਦੁਰੰਤ." (ਗੁਪ੍ਰਸੂ) ੪. ਕਠਿਨ. ਮੁਸ਼ਕਿਲ. "ਦੁਰੰਤ ਕਰਮ ਕੋ ਕਰੈਂ." (ਸੂਰਜਾਵ) ੫. ਬੁਰਾ ਹੈ ਅੰਤ (ਨਤੀਜਾ) ਜਿਸ ਦਾ। ੬. ਦੁਸ੍ਟ. ਖਲ.
ਸਰੋਤ: ਮਹਾਨਕੋਸ਼