ਪਰਿਭਾਸ਼ਾ
ਫ਼ਾ. [قالیچہ] ਕ਼ਾਲੀਚਹ. ਸੰਗ੍ਯਾ- ਉਂਨ ਅਥਵਾ ਸੂਤ ਦਾ ਬੇਲਬੂਟੇ ਦਾਰ ਗੁਦਗੁਦਾ ਵਸਤ੍ਰ, ਜੋ ਫ਼ਰਸ਼ ਪੁਰ ਵਿਛਾਈਦਾ ਹੈ. ਗਲੀਚਾ. ਕਾਲੀਨ. "ਬੀਜਉ ਸੂਝੈ ਕੋ ਨਹੀਂ ਬਹੈ ਦੁਲੀਚਾਪਾਇ." (ਓਅੰਕਾਰ) ਪੁਰਾਣੇ ਸਮੇਂ ਹ਼ਾਕਿਮ ਕਚਹਿਰੀ ਵਿੱਚ ਦੁਲੀਚਾ ਵਿਛਾਕੇ ਬੈਠਦੇ ਸਨ. "ਲਾਲ ਸੁਪੇਦ ਦੁਲੀਚਿਆ." (ਵਾਰ ਮਾਰ ਮਃ ੪) "ਅਵਨਿ ਦੁਲੀਚਾ ਪੈ ਬਿਤਾਨ ਆਛੇ ਆਸਮਾਨ." (ਕਿਸ਼ੋਰ ਕਵਿ)
ਸਰੋਤ: ਮਹਾਨਕੋਸ਼