ਦੁਸਟਾਰੀ
thusataaree/dhusatārī

ਪਰਿਭਾਸ਼ਾ

ਦੁਸ੍ਟ- ਅਰੀ. ਪਾਮਰ ਵੈਰੀ. ਅਕਾਰਣ ਵੈਰ ਕਰਨ ਵਾਲੇ ਲੋਕ. "ਹਰਿ ਜਪਿ ਮਲਨ ਭਏ ਦੁਸਟਾਰੀ." (ਰਾਮ ਅਃ ਮਃ ੫) ਹਰਿਜਪ ਦ੍ਵਾਰਾ ਪਾਮਰ ਵੈਰੀ ਨਿਰਾਸ ਹੋ ਗਏ, ਉਨ੍ਹਾਂ ਨੂੰ ਕਾਮਯਾਬੀ ਨਾ ਹੋਈ. "ਰਿਦ ਅੰਤਰਿ ਦੁਸਟਿ ਦੁਸਟਾਰੀ." (ਦੇਵ ਮਃ ੪) ਨੀਚ ਸ਼ਤ੍ਰੁਆਂ ਦੇ ਦਿਲ ਵਿੱਚ ਦੁਸ੍ਟਤਾ ਹੈ.
ਸਰੋਤ: ਮਹਾਨਕੋਸ਼