ਪਰਿਭਾਸ਼ਾ
ਜ਼ਿਲਾ ਜਲੰਧਰ, ਤਸੀਲ ਥਾਣਾ ਫਲੌਰ ਵਿਚ ਇਹ ਪਿੰਡ ਹੈ. ਇਸ ਤੋਂ ਈਸ਼ਾਨ ਕੋਣ ਸ਼੍ਰੀ ਗੁਰੂ ਹਰਿਰਾਇ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਕਰਾਤਰਪੁਰੋਂ ਕੀਰਤਪੁਰ ਜਾਂਦੇ ਇੱਥੇ ਠਹਿਰੇ. ਗੁਰਦ੍ਵਾਰਾ ਬਣਿਆ ਹੋਇਆ ਹੈ. ਪੁਜਾਰੀ ਉਦਾਸੀ ਹੈ. ੧੮. ਘੁਮਾਉਂ ਜ਼ਮੀਨ ਦੇ ਖੂਹਾਂ ਸਮੇਤ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਮੁਆ਼ਫ਼ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਮੰਡਾਲੀ ਤੋਂ ਢਾਈ ਮੀਲ ਦੱਖਣ ਹੈ.
ਸਰੋਤ: ਮਹਾਨਕੋਸ਼