ਦੁਸਾਸਨ
thusaasana/dhusāsana

ਪਰਿਭਾਸ਼ਾ

ਸੰ. ਦੁਃ ਸ਼ਾਸਨ. ਵਿ- ਜਿਸ ਪੁਰ ਹੁਕੂਮਤ ਕਰਨੀ ਔਖੀ ਹੋਵੇ. ਜੋ ਕਿਸੇ ਦਾ ਦਬਾਉ ਨਾ ਮੰਨੇ। ੨. ਸੰਗ੍ਯਾ- ਕੁਰੁਵੰਸ਼ੀ ਰਾਜਾ ਧ੍ਰਿਤਰਾਸ੍ਟ੍ਰ ਦਾ ਪੁਤ੍ਰ ਅਤੇ ਦੁਰਯੋਧਨ ਦਾ ਛੋਟਾ ਭਾਈ, ਜੋ ਦ੍ਰੋਪਦੀ ਨੂੰ ਰਣਵਾਸ ਵਿੱਚੋਂ ਕੇਸਾਂ ਤੋਂ ਫੜਕੇ ਸਭਾ ਵਿੱਚ ਲਿਆਇਆ ਸੀ. ਭੀਮਸੈਨ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਉਹ ਇਸ ਅਪਮਾਨ ਦੇ ਬਦਲੇ ਦੁਸਾਸਨ ਦਾ ਲਹੂ ਪੀਵੇਗਾ. ਸੋ ਕੁਰੁਕ੍ਸ਼ੇਤ੍ਰ ਦੇ ਯੁੱਧ ਵਿੱਚ ਸੋਲਵੇਂ ਦਿਨ ਦੁਸਾਸਨ ਦਾ ਪੇਟ ਪਾੜਕੇ ਭੀਮ ਨੇ ਲਹੂ ਦੀਆਂ ਚੁਲੀਆਂ ਪੀਤੀਆਂ. "ਅੰਦਰ ਸਭਾ ਦੁਸਾਸਨੈ ਮੱਥੇਵਾਲ ਦ੍ਰੋਪਤੀ ਆਂਦੀ." (ਭਾਗੁ)
ਸਰੋਤ: ਮਹਾਨਕੋਸ਼