ਦੁਹਚਾਰੀਆ
thuhachaareeaa/dhuhachārīā

ਪਰਿਭਾਸ਼ਾ

ਵਿ- ਦੁਸ਼੍ਚਰਿਤਾ. ਬੁਰੇ ਆਚਾਰਵਾਲੀ. ਖੋਟੇ ਚਲਨ ਵਾਲੀ. ਦੁਰਾਚਾਰੀ. ਬਦਚਲਨ. "ਦੁਹਚਾਰਣਿ ਬਦਨਾਉ." (ਵਾਰ ਸੋਰ ਮਃ ੩) ਦੁਹਚਾਰਣੀ ਕਹੀਐ ਨਿਤ ਹੋਇ ਖੁਆਰ. (ਮਲਾ ਅਃ ਮਃ ੩) "ਤੇ ਨਰ ਭਾਗ ਹੀਨ ਦੁਹਚਾਰੀ." (ਬਿਲਾ ਮਃ ੪) "ਹਮ ਮੈਲੁ ਭਰੇ ਦੁਹਚਾਰੀਆ." (ਸੂਹੀ ਮਃ ੪)
ਸਰੋਤ: ਮਹਾਨਕੋਸ਼