ਪਰਿਭਾਸ਼ਾ
ਦ੍ਵਿਤ੍ਵ ਅਤੇ ਤ੍ਰਿਤ੍ਵ. ਦੋ ਅਤੇ ਤਿੰਨ ਦਾ ਭਾਵ. ਅਰਥਾਤ ਇਸਲਾਮ ਅਤੇ ਈ਼ਸਾਈ ਧਰਮ. ਖ਼ੁਦਾ ਅਤੇ ਖ਼ੁਦਾ ਦਾ ਯਾਰ ਦੂਆ, (ਦ੍ਵਿਤ੍ਵ).¹ਖ਼ੁਦਾ, ਉਸ ਦਾ ਬੇਟਾ ਅਤੇ ਪਵਿਤ੍ਰ ਰੂਹ਼ ਇਹ ਤੀਆ, (ਤ੍ਰਿਤ੍ਵ). Trinity. ੩. ਦ੍ਵੈਤ ਅਤੇ ਤਿੰਨ ਗੁਣ. "ਸੁਖੁ ਨਾਹੀ ਫੁਨਿ ਦੂਐ ਤੀਐ." (ਮਾਝ ਅਃ ਮਃ ੩) "ਕਿਉ ਸੁਖ ਪਾਵੈ ਦੂਐ ਤੀਐ?" (ਮਾਰੂ ਸੋਲਹੇ ਮਃ ੧)
ਸਰੋਤ: ਮਹਾਨਕੋਸ਼