ਦੂਤ
thoota/dhūta

ਪਰਿਭਾਸ਼ਾ

ਸੰ. ਸੰਗ੍ਯਾ- ਵਕੀਲ. ਬਸੀਠ। ੨. ਹਰਕਾਰਾ. ਚਿੱਠੀਰਸਾਂ। ੩- ੪- ੫ ਪੰਜਾਬੀ ਵਿੱਚ ਦੂਤ ਦਾ ਅਰਥ ਗਣ (ਦਾਸ), ਚੁਗਲ ਅਤੇ ਵੈਰੀ ਭੀ ਹੋਗਿਆ ਹੈ, ਯਥਾ- "ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ." (ਆਸਾ ਅਃ ਮਃ ੧) ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਬਾਲ ਬੱਚੇ ਫੜ ਲਓ. ਦੇਖੋ, ਜਮਦੂਤ. "ਦੁਸਟ ਦੂਤ ਕੀ ਚੂਕੀ ਕਾਨ." (ਆਸਾ ਮਃ ੫) ਚੁਗਲ ਦੀ ਕਾਣ ਚੂਕੀ. "ਦੂਤ ਲਗੇ ਫਿਰਿ ਚਾਕਰੀ." (ਸ੍ਰੀ ਮਃ ੧) ਅਰ- "ਦੂਤਨ ਕੇ ਦਲ ਆਨ ਮਿਲੇ ਜਬ." (ਗੁਵਿ ੧੦) ਇਸ ਥਾਂ ਵੈਰੀ ਅਰਥ ਹੈ। ੬. ਦੇਖੋ, ਦ੍ਯੂਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دُوت

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

messenger, courier, envoy, emissary, ambassador, legate, diplomatic representative
ਸਰੋਤ: ਪੰਜਾਬੀ ਸ਼ਬਦਕੋਸ਼

DÚT

ਅੰਗਰੇਜ਼ੀ ਵਿੱਚ ਅਰਥ2

s. m, mediator; a go-between; an ambassador, a secret messenger, an emissary; an angel; an evil spirit:—jamdút, s. m. An angel of death.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ