ਦੂਸਣ
thoosana/dhūsana

ਪਰਿਭਾਸ਼ਾ

(ਸੰ. दृष. ਧਾ- ਦੂਸਣ ਸਹਿਤ ਹੋਣਾ, ਦੂਸਿਤ ਕਰਨਾ). ਸੰ. ਦੂਸਣ. ਸੰਗ੍ਯਾ- ਦੋਸ਼. ਅਵਗੁਣ। ੨. ਦੋਸ ਲਾਉਣ ਦੀ ਕ੍ਰਿਯਾ। ੩. ਰਾਵਣ ਦਾ ਭਾਈ, ਜੋ ਖਰ ਦੇ ਨਾਲ ਪੰਚਵਟੀ ਵਿੱਚ ਰਹਿਂਦਾ ਸੀ, ਸੂਪਨਖਾ (ਸੂਰ੍‍ਪਣਖਾ) ਦਾ ਨੱਕ ਕੰਨ ਵੱਢਣ ਪਿੱਛੋਂ ਇਹ ਰਾਮਚੰਦ੍ਰ ਜੀ ਦੇ ਹੱਥੋਂ ਮਾਰਿਆ ਗਿਆ। ੪. ਵਿ- ਦੋਸ ਉਤਪੰਨ ਕਰਨ ਵਾਲਾ.
ਸਰੋਤ: ਮਹਾਨਕੋਸ਼