ਪਰਿਭਾਸ਼ਾ
ਸ਼੍ਰੀ ਗੁਰੂ ਸਾਹਿਬਾਨ ਦੀ ਸਮਾਧਿ ਦਾ ਅਸਥਾਨ। ੨. ਜਿਲਾ ਹੁਸ਼ਿਆਰਪੁਰ, ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਦੋ ਮੀਲ ਅਗਨਿ ਕੋਣ, ਪਿੰਡ ਬਹਾਦੁਰਪੁਰ ਵਿੱਚ ਫੂਲਸ਼ਾਹ ਉਦਾਸੀਨ ਸਾਧੁ, ਜੋ ਇੱਕ ਧੂਏਂ ਦੇ ਮੁਖੀਏ ਹਨ, ਉਨ੍ਹਾਂ ਦੀ ਸਮਾਧਿ ਭੀ "ਦੇਹਰਾਸਾਹਿਬ" ਨਾਉਂ ਤੋਂ ਪ੍ਰਸਿੱਧ ਹੈ. ਇਸ ਥਾਂ ਵਡਾ ਆ਼ਲੀਸ਼ਾਨ ਮੰਦਿਰ ਹੈ ਅਤੇ ਮਹਾਰਾਜਾ ਰਣਜੀਤਸਿੰਘ ਦੀ ਲਾਈ ਹੋਈ ਕਈ ਹਜ਼ਾਰ ਘੁਮਾਉਂ ਜ਼ਮੀਨ ਹੈ. ਪੁਜਾਰੀ ਉਦਾਸੀ ਸਾਧੁ ਹਨ.
ਸਰੋਤ: ਮਹਾਨਕੋਸ਼