ਪਰਿਭਾਸ਼ਾ
ਯੂ. ਪੀ. ਵਿੱਚ ਹਰਿਦ੍ਵਾਰ ਤੋਂ ੪੦ ਮੀਲ ਦੇ ਫ਼ਾਸਲੇ ਪੁਰ ਪਹਾੜੀ ਦੂਨ ਵਿੱਚ ਰਾਮਰਾਇ ਜੀ ਦੀ ਸਮਾਧਿ, ਜਿਸ ਦੀ ਇ਼ਮਾਰਤ ਸਨ ੧੬੯੯ ਵਿੱਚ ਬਣੀ ਹੈ, ਜਿਸ ਦੇ ਕਾਰਣ ਇਲਾਕੇ ਅਰ ਨਗਰ ਦਾ ਨਾਮ ਦੇਹਰਾਦੂਨ ਹੋਗਿਆ ਹੈ. ਇੱਥੇ ਬਾਲੂਹਸਨਾ ਸਾਧੂ ਦੀ ਸੰਪ੍ਰਦਾਯ ਦੇ ਉਦਾਸੀ ਮਹੰਤ ਹਨ, ਅਰ ਮੁਗ਼ਲ ਬਾਦਸ਼ਾਹਾਂ ਦੇ ਵੇਲੇ ਦੀ ਜਾਗੀਰ ਲੱਗੀ ਹੋਈ ਹੈ. ਦਸ਼ਮੇਸ਼ ਦਾ ਭੀ ਇੱਥੇ ਗੁਰਦ੍ਵਾਰਾ ਹੈ. ਕਲਗੀਧਰ ਮਾਤਾ ਪੰਜਾਬਕੌਰ ਦੀ ਸਹਾਇਤਾ ਲਈ ਦੁਸ੍ਟ ਮਸੰਦਾਂ ਨੂੰ ਦੰਡ ਦੇਣ ਪਾਂਵਟੇ ਤੋਂ ਇੱਥੇ ਆਏ ਸਨ.
ਸਰੋਤ: ਮਹਾਨਕੋਸ਼