ਦੈ
thai/dhai

ਪਰਿਭਾਸ਼ਾ

ਕ੍ਰਿ. ਵਿ- ਦੇਕੇ. "ਪਗ ਸੀਸ ਨਿਵਾਯ ਉਪਾਯਨ ਦੈ." (ਗੁਪ੍ਰਸੂ) ੨. ਸੰਬੰਧ ਬੋਧਕ ਪ੍ਰਤ੍ਯਯ. ਕੇ. ਦੋ. "ਜਿਸ ਦੈ ਅੰਦਰਿ ਸਚੁ ਹੈ." (ਵਾਰ ਮਾਝ ਮਃ ੪) ੩. ਦੇਣ ਦਾ ਅਮਰ. ਦੇਹ. "ਦੈ ਰੇ ਦੈ ਰੇ ਦੀਹ ਦਮਾਮਾ." (ਪਾਰਸਾਵ) ਨਗਾਰੇ ਤੇ ਚੋਬ ਦੇ.
ਸਰੋਤ: ਮਹਾਨਕੋਸ਼