ਦੋਖ
thokha/dhokha

ਪਰਿਭਾਸ਼ਾ

ਦੋਖ, ਦੋਸ ੧. "ਦੋਖ ਕਰਿ ਕਰਿ ਜੋਰੀ." (ਬਿਹਾ ਛੰਤ ਮਃ ੫) ਪਾਪ ਕਰਕੇ ਮਾਇਆ ਜੋੜੀ। ੨. ਦੇਖੋ, ਦੋਸ ੨. "ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ." (ਆਸਾ ਰਵਿਦਾਸ) ੩. ਦ੍ਵੇਸ ਦੀ ਥਾਂ ਭੀ ਦੋਖ ਸ਼ਬਦ ਆਇਆ ਹੈ. "ਰਾਗ ਦੋਖ ਤੇ ਨਿਆਰੋ." (ਸੂਹੀ ਛੰਤ ਮਃ ੫) "ਰਾਗ ਦੋਖ ਨਿਰਦੋਖ ਹੈ." (ਭਾਗੁ)
ਸਰੋਤ: ਮਹਾਨਕੋਸ਼

ਸ਼ਾਹਮੁਖੀ : دوکھ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਦੋਸ , ਦੋਸ਼
ਸਰੋਤ: ਪੰਜਾਬੀ ਸ਼ਬਦਕੋਸ਼

DOKH

ਅੰਗਰੇਜ਼ੀ ਵਿੱਚ ਅਰਥ2

s. m, Fault, blame, vice, sin, injury, blemish, defect, disorder:—dokh deṉá, v. a. To blame; i. q. Dos.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ