ਪਰਿਭਾਸ਼ਾ
ਦੁਵਿਧਾ ਦਾ ਰਾਹ. ਦ੍ਵੈਤ ਮਾਰਗ. "ਦੁਰਮਤਿ ਕਾ ਦੋਰਾਹਾ ਹੈ." (ਮਾਰੂ ਸੋਲਹੇ ਮਃ ੩) ੨. ਦੋਰਾਹੀਂ ਚੱਲਣ ਵਾਲਾ. ਦੋਹੀਂ ਪਾਸੀਂ ਪੈਰ ਧਰਨ ਵਾਲਾ। ੩. ਲੁਦਿਆਨੇ ਦੇ ਜਿਲੇ ਇੱਕ ਥਾਂ, ਜਿੱਥੇ ਰੇਲ ਅਤੇ ਨਹਿਰ ਦੇ ਰਾਹ ਮਿਲਦੇ ਹਨ. ਦੋਰਾਹਾ ਰੇਲਵੇ ਸਟੇਸ਼ਨ ਹੈ, ਜੋ ਲੁਦਿਆਨੇ ਤੋਂ ੧੪. ਮੀਲ ਦੱਖਣ ਪੂਰਵ ਹੈ.
ਸਰੋਤ: ਮਹਾਨਕੋਸ਼