ਪਰਿਭਾਸ਼ਾ
ਸੰਗ੍ਯਾ- ਦੁਹਾਈ. ਸਹਾਇਤਾ ਲਈ ਪੁਕਾਰ. "ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ." (ਗਉ ਮਃ ੫) ੨. ਨੋਟਿਸ. ਇਤੱਲਾ. "ਦੋਹੀ ਦਿਚੈ ਦੁਰਜਨਾ." (ਸਵਾ ਮਃ ੧) ਪਾਮਰਾਂ ਨੂੰ ਨੋਟਿਸ ਦਿਓ ਕਿ ਉਹ ਫੇਰ ਇਸ ਪਾਸੇ ਨਾ ਆਉਣ। ੩. ਢੰਡੌਰਾ. ਡੌਂਡੀ ਪਿੱਟਕੇ ਦਿੱਤੀ ਹੋਈ ਖ਼ਬਰ. "ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ." (ਸ੍ਰੀ ਅਃ ਮਃ ੧) "ਲਹਿਣੇ ਦੀ ਫੇਰਾਈਐ ਨਾਨਕਾ ਦੋਹੀ." (ਵਾਰ ਰਾਮ ੩) ੪. ਦ੍ਰੋਹੀ ਦੀ ਥਾਂ ਭੀ ਦੋਹੀ ਸ਼ਬਦ ਆਇਆ ਹੈ. "ਮਾਨ ਮੋਹੀ ਪੰਚ ਦੋਹੀ." (ਕਾਨ ਮਃ ੫) ੫. ਦੁਹੀ. ਦੁਹਨ. ਕੀਤੀ. ਚੋਈ.
ਸਰੋਤ: ਮਹਾਨਕੋਸ਼