ਦੌਲਤਾਬਾਦ
thaulataabaatha/dhaulatābādha

ਪਰਿਭਾਸ਼ਾ

ਹ਼ੈਦਰਾਬਾਦ. ਦੱਖਣ ਦੇ ਇ਼ਲਾਕ਼ੇ ਇੱਕ ਪ੍ਰਸਿੱਧ ਨਗਰ, ਜੋ ਜਿਲੇ ਔਰੰਗਾਬਾਦ ਵਿੱਚ ਹੈ. ਇਸ ਦਾ ਪਹਿਲਾ ਨਾਉਂ ਦੇਵਗਿਰਿ ਸੀ. ਕਿਸੇ ਸਮੇਂ ਇਹ ਯਾਦਵਾਂ ਦੀ ਰਾਜਧਾਨੀ ਭੀ ਰਿਹਾ ਹੈ. ਮੁਹ਼ੰਮਦ ਬਿਨ ਤੁਗ਼ਲਕ ਨੇ ਇਸ ਦਾ ਨਾਉਂ ਦੌਲਤਾਬਾਦ ਰੱਖਿਆ. ਦੌਲਤਾਬਾਦ ਦਾ ਕਿਲਾ ਕਿਸੇ ਸਮੇਂ ਬਹੁਤ ਮਜ਼ਬੂਤ ਅਤੇ ਸੁੰਦਰ ਸੀ. ਅੱਬੁਲ ਹਸਨ (ਤਾਨੇਸ਼ਾਹ) ਨੂੰ ਔਰੰਗਜ਼ੇਬ ਨੇ ਸਨ ੧੬੮੭ ਵਿੱਚ ਇੱਥੇ ਹੀ ਕੈਦ ਕੀਤਾ ਸੀ. ਚਾਂਦ ਮੀਨਾਰ ਅਤੇ ਚੀਨੀ ਮਹਲ, ਇਸ ਦੇ ਹੁਣ ਭੀ ਦੇਖਣ ਲਾਇਕ ਹਨ. ਦੌਲਤਾਬਾਦ ਪਾਸ ਪਹਾੜ ਖੋਦਕੇ ਬਣਾਏ ਮੰਦਿਰ (Ellora Caves) ਦੇਖਣ ਲਈ ਲੋਕ ਦੂਰੋਂ ਦੂਰੋਂ ਜਾਂਦੇ ਹਨ.
ਸਰੋਤ: ਮਹਾਨਕੋਸ਼