ਪਰਿਭਾਸ਼ਾ
ਇਬਰਾਹੀਮ ਲੋਦੀ ਦਿੱਲੀਪਤਿ ਦਾ ਥਾਪਿਆ ਹੋਇਆ ਪੰਜਾਬ ਦਾ ਗਵਰਨਰ, ਜੋ ਵਿਸ਼ੇਸ ਕਰਕੇ ਸੁਲਤਾਨਪੁਰ ਰਿਹਾ ਕਰਦਾ ਸੀ, ਕ੍ਯੋਂਕਿ ਇਹ ਇ਼ਲਾਕ਼ਾ ਦੌਲਤਖ਼ਾਨ ਨੂੰ ਜਾਗੀਰ ਮਿਲਿਆ ਹੋਇਆ ਸੀ. ਇਸੇ ਦਾ ਮੋਦੀਖਾਨਾ ਗੁਰੂ ਨਾਨਕਦੇਵ ਜੀ ਨੇ ਕੀਤਾ ਸੀ. ਬਾਬਰ ਨੂੰ ਇਸ ਨੇ ਗੁਪਤ ਭੇਤ ਅਤੇ ਸਹਾਇਤਾ ਦਾ ਭਰੋਸਾ ਦੇਕੇ ਹਿੰਦੁਸਤਾਨ ਪੁਰ ਚੜ੍ਹਨ ਲਈ ਪ੍ਰੇਰਿਆ ਸੀ, ਪਰ ਅੰਤ ਨੂੰ ਇਸ ਦੀ ਬਾਬਰ ਨਾਲ ਅਣਬਣ ਹੋ ਗਈ ਸੀ. ਦੌਲਤਖ਼ਾਂ ਦਾ ਦੇਹਾਂਤ ਸਨ ੧੫੨੬ ਵਿੱਚ ਹੋਇਆ. ਇਸ ਦੇ ਪੁਤ੍ਰ ਗਾਜ਼ੀਖ਼ਾਂ ਅਤੇ ਦਿਲਾਵਰਖ਼ਾਨ ਬਾਬਰ ਦੇ ਕ੍ਰਿਪਾਪਾਤ੍ਰ ਰਹੇ ਹਨ.#ਦੌਲਤਖ਼ਾਨ ਦੇ ਕਿਲੇ ਦੇ ਚਿੰਨ੍ਹ ਇਸ ਵੇਲੇ ਭੀ ਸੁਲਤਾਨਪੁਰ ਦਿਖਾਈ ਦਿੰਦੇ ਹਨ.
ਸਰੋਤ: ਮਹਾਨਕੋਸ਼