ਦੌਲਾਸ਼ਾਹ
thaulaashaaha/dhaulāshāha

ਪਰਿਭਾਸ਼ਾ

ਗੁਜਰਾਤ (ਪੰਜਾਬ) ਨਿਵਾਸੀ ਮਹਾਤਮਾ ਦਰਵੇਸ਼. ਛੀਵੇਂ ਸਤਿਗੁਰੂ ਵੇਲੇ ਭਾਈ ਗੜ੍ਹੀਏ ਦਾ ਇਸ ਨਾਲ ਮਿਲਾਪ ਹੋਇਆ, ਜਦਕਿ ਭਾਈ ਗੜ੍ਹੀਆ ਪ੍ਰਚਾਰ ਲਈ ਕਸ਼ਮੀਰ ਨੂੰ ਜਾ ਰਿਹਾ ਸੀ. ਸੁਖਮਨੀ ਸਾਹਿਬ ਦਾ ਪਾਠ ਸੁਣਕੇ ਸ਼ਾਹਦੌਲਾ ਸਤਿਗੁਰੂ ਦਾ ਸ਼੍ਰੱਧਾਲੂ ਹੋਇਆ, ਅਤੇ ਛੀਵੇਂ ਸਤਿਗੁਰੂ ਦਾ ਦਰਸ਼ਨ ਕਰਕੇ ਨਿਹਾਲ ਹੋਇਆ. ਇਸ ਦਾ ਦੇਹਾਂਤ ਦਸ਼ਮੇਸ਼ ਵੇਲੇ ਹੋਇਆ, ਇਸ ਨੇ ਕਲਗੀਧਰ ਨੂੰ ੧੦੦ ਤੋਲਾ ਸੋਨਾ ਭੇਟਾ ਭੇਜਿਆ ਸੀ. ਇਸ ਮਹਾਤਮਾ ਦੇ ਨਾਉਂ ਤੋਂ ਗੁਜਰਾਤ ਦਾ ਨਾਉਂ ਦੌਲਾ ਕੀ ਗੁਜਰਾਤ ਹੋ ਗਿਆ ਹੈ.
ਸਰੋਤ: ਮਹਾਨਕੋਸ਼