ਪਰਿਭਾਸ਼ਾ
ਵਿ- ਦੰਡਿਨ. ਡੰਡਾ ਰੱਖਣ ਵਾਲਾ। ੨. ਸੰਗ੍ਯਾ- ਰਾਜਾ। ੩. ਯਮ. ਯਮਰਾਜ। ੪. ਕੁੰਭਕਾਰ (ਕੂਜ਼ੀਗਰ) ਜੋ ਹੱਥ ਵਿੱਚ ਡੰਡਾ ਰੱਖਦਾ ਹੈ। ੫. ਸੰਨ੍ਯਾਸੀ ਸਾਧੂ. ਦੰਡੀ. "ਦੰਡਧਾਰ ਜਟਧਾਰੈ ਪੇਖਿਓ." (ਭੈਰ ਮਃ ੫) ੬. ਪੁਲਿਸ ਦਾ ਸਿਪਾਹੀ। ੭. ਚੋਬਦਾਰ। ੮. ਦਸਮ ਗ੍ਰੰਥ ਵਿੱਚ ਦੰਤ ਦੀ ਥਾਂ ਲਿਖਾਰੀ ਨੇ ਦੰਡ ਸ਼ਬਦ ਲਿਖ ਦਿੱਤਾ ਹੈ. "ਬਡੋ ਦੰਡਧਾਰੀ। ਹਣ੍ਯੋ ਕਾਲ ਭਾਰੀ." (ਵਿਚਿਤ੍ਰ) ਵਰਾਹ ਅਵਤਾਰ ਜਿਸ ਦੀਆਂ ਲੰਮੀਆਂ ਹੁੱਡਾਂ ਸਨ, ਉਹ ਭੀ ਕਾਲ ਨੇ ਮਾਰਿਆ। ੯. ਸਲੋਤਰਧਾਰੀ ਨਿਹੰਗਸਿੰਘ.
ਸਰੋਤ: ਮਹਾਨਕੋਸ਼