ਦੰਤ
thanta/dhanta

ਪਰਿਭਾਸ਼ਾ

ਸੰ. ਸੰਗ੍ਯਾ- ਦਾਂਤ. ਦੰਦ. ਲੈਟਿਨ dent. "ਦੰਤ ਰਸਨ ਸਗਲ ਘਸਿ ਜਾਵਤ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੰਦਾਂ ਦੇ ਮੁੱਖ ਦੋ ਭੇਦ ਹਨ- ਛੇਦਨਦੰਤ, ਜਿਨ੍ਹਾਂ ਨਾਲ ਕੱਟੀਦਾ ਹੈ. ਚਰਵਣਦੰਤ. ਜਿਨ੍ਹਾਂ ਨਾਲ ਚਿੱਥੀਦਾ ਹੈ। ੨. ਬੱਤੀ ਸੰਖ੍ਯਾ ਦਾ ਬੋਧਕ, ਕ੍ਯੋਂਕਿ ਦੱਤ ੩੨ ਹਨ। ੩. ਦੱਤ (ਦਿੱਤਾ) ਦੀ ਥਾਂ ਭੀ ਦੰਤ ਸ਼ਬਦ ਆਇਆ ਹੈ- "ਸੁਰਦਾਨ ਦੰਤ." (ਗ੍ਯਾਨ) ੪. ਦੈਤ੍ਯ ਦੀ ਥਾਂ ਭੀ ਦੰਤ ਸ਼ਬਦ ਵਰਤਿਆ ਹੈ- "ਆਵਹੁ ਵੈਰੀ ਦੰਤ ਹੇ!" (ਸਲੋਹ)
ਸਰੋਤ: ਮਹਾਨਕੋਸ਼

DAṆT

ਅੰਗਰੇਜ਼ੀ ਵਿੱਚ ਅਰਥ2

s. m, giant, a large elephant. See Dait.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ