ਪਰਿਭਾਸ਼ਾ
ਸ਼੍ਰਾੱਧ ਆਦਿਕਾਂ ਵਿੱਚ ਭੋਜਨ ਕਰਾਉਣ ਪਿੱਛੋਂ ਦਿੱਤੀ ਹੋਈ ਬ੍ਰਾਹਮਣਾਂ ਨੂੰ ਦਕ੍ਸ਼ਿਣਾ. ਪਿਤਰਾਂ ਨੂੰ ਅੰਨ ਆਦਿਕ ਸਾਮਗ੍ਰੀ ਬ੍ਰਾਹਮਣਾਂ ਦ੍ਵਾਰਾ ਪੁਚਾਣ ਦਾ ਨਿਸ਼ਚਾ ਰੱਖਣ ਵਾਲੇ ਹਿੰਦੂ ਖਿਆਲ ਕਰਦੇ ਹਨ ਕਿ ਪਿਤਰਾਂ ਦੀ ਤ੍ਰਿਪਤੀ ਲਈ ਜੋ ਬ੍ਰਾਹਮਣਾਂ ਨੇ ਭੋਜਨ ਕਰਨ ਵੇਲੇ ਸਾਡੇ ਹਿਤ ਵਾਸਤੇ ਦੰਦ ਘਸਾਏ ਹਨ, ਉਸ ਦੇ ਬਦਲੇ ਭੇਟਾ ਦੇਣੀ ਯੋਗ ਹੈ.
ਸਰੋਤ: ਮਹਾਨਕੋਸ਼