ਪਰਿਭਾਸ਼ਾ
ਦੇਖੋ, ਦੰਦਣ। ੨. ਦ੍ਵੰਦਿਨ (ਦੁੰਦਯੁੱਧ ਕਰਨ ਵਾਲਾ) ਦੀ ਥਾਂ ਭੀ ਦੰਦਨ ਸ਼ਬਦ ਆਇਆ ਹੈ- "ਮਧੁਦੰਦਨਨੀ ਮੁਖ ਤੇ ਆਦਿ ਭਣਿੱਜੀਐ। ਜਾਚਰ ਕਹਿਕੈ ਪੁਨ ਸਬਦੇਂਦ੍ਰ ਕਹਿੱਜੀਐ। ਸਤ੍ਰ ਸਬਦ ਕੋ ਤਾਂਕੇ ਅੰਤ ਬਖਾਨੀਐ। ਹੋ ਸਕਲ ਤੁਪਕੋ ਕੇ ਨਾਮ ਪ੍ਰਬੀਨ ਪਛਾਨੀਐ." (ਸਨਾਮਾ) ਮਧੁ ਦੈਤ ਨਾਲ ਦ੍ਵੰਦ੍ਵਯੁੱਧ ਕਰਨ ਵਾਲੇ ਕ੍ਰਿਸਨ. ਉਨ੍ਹਾਂ ਦੀ ਭਾਰਯਾ ਯਮੁਨਾ, ਉਸ ਤੋਂ ਪੈਦਾ ਹੋਇਆ ਘਾਸ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਇੰਦ੍ਰ ਸ਼ੇਰ, ਉਸ ਦੀ ਵੈਰਣ ਬੰਦੂਕ.
ਸਰੋਤ: ਮਹਾਨਕੋਸ਼