ਪਰਿਭਾਸ਼ਾ
ਸੰਗ੍ਯਾ- ਦੰਭਕਰਮ. ਪਾਖੰਡਕ੍ਰਿਯਾ। ੨. ਧੋਖੇਬਾਜ਼ੀ. "ਸੰਧਿਆਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ." (ਸਾਰ ਮਃ ੫) ਜਿਵੇਂ ਸਫਰੀ (ਮਾਹੀਗੀਰ) ਮਛੀ ਫੜਨ ਲਈ ਅਚਲ ਹੋਕੇ ਬੈਠਦਾ ਅਰ ਮਾਸ ਅੰਨ ਆਦਿਕ ਦਾ ਲਾਲਚ ਦੇਕੇ ਜੀਵਾਂ ਨੂੰ ਫਸਾਉਂਦਾ ਹੈ, ਤਿਵੇਂ ਹੀ ਪਾਖੰਡੀ ਲੋਗ ਧਾਰਮਿਕ ਕਰਮਾਂ ਦੀ ਆੜ ਵਿਚ ਲੋਕਾਂ ਦਾ ਸ਼ਿਕਾਰ ਕਰਦੇ ਹਨ.
ਸਰੋਤ: ਮਹਾਨਕੋਸ਼