ਪਰਿਭਾਸ਼ਾ
ਸੰ. धन. ਧਾ- ਸ਼ਬਦ ਕਰਨਾ, ਪੈਦਾ ਕਰਨਾ, ਫਲਣਾ। ੨. ਸੰਗ੍ਯਾ- ਦੌਲਤ. "ਧਨ ਦਾਰਾ ਸੰਪਤਿ ਸਗਲ," (ਸਃ ਮਃ ੯) ੩. ਪ੍ਯਾਰੀ ਵਸ੍ਤ। ੪. ਸੰਪੱਤਿ. ਵਿਭੂਤੀ। ੫. ਸੰ. ਧਨਿਕਾ. ਜੁਆਨ ਇਸਤ੍ਰੀ. "ਧਨ ਪਿਰੁ ਏਹਿ ਨ ਆਖੀਅਨਿ." (ਵਾਰਿ ਸੂਹੀ ਮਃ ੩) ੬. ਭਾਵ- ਰੂਹ. "ਸਾ ਧਨ ਪਕੜੀ ਏਕ ਜਨਾ." (ਗਉ ਮਃ ੧) ੭. ਸ਼ਰੀਰ. ਦੇਹ. "ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ." (ਸ੍ਰੀ ਮਃ ੫) "ਪ੍ਰਿਉ ਦੇ ਧਨਹਿ ਦਿਲਾਸਾ ਹੈ." (ਮਾਰੂ ਸੋਲਹੇ ਮਃ ੫) ਪ੍ਰਿਯ (ਪਤਿ) ਤੋਂ ਭਾਵ ਜੀਵਾਤਮਾ ਅਤੇ ਧਨ ਤੋਂ ਦੇਹ ਹੇ। ੮. ਸੰ. ਧਨ੍ਯ. ਵਿ- ਸਲਾਹੁਣ ਯੋਗ੍ਯ. "ਧਨ ਓਹੁ ਮਸਤਕ." (ਗਉ ਮਃ ੫) ੯. ਵ੍ਯ- ਵਾਹ! ਖੂਬ! "ਪਿਰ ਵਾਤੜੀ ਨ ਪੁਛਈ, ਧਨ ਸੋਹਾਗਣਿ ਨਾਉ!" (ਸ. ਫਰੀਦ) ੧੦. ਦੇਖੋ, ਧਨੁ। ੧੧. ਧ੍ਵੰਸਨ (ਨਾਸ਼ ਕਰਨ) ਦੀ ਥਾਂ ਭੀ ਧਨ ਸ਼ਬਦ ਆਇਆ ਹੈ, ਯਥਾ- "ਨਾਮ ਮ੍ਰਿਗਨ ਸਬ ਕਹਿ ਧਨ ਸਬਦ ਉਚਾਰੀਐ." (ਸਨਾਮਾ) ਮ੍ਰਿਗ ਨੂੰ ਕੱਟਣ ਵਾਲਾ ਖੜਗ। ੧੨. ਨਿਧਨ (ਵਿਨਾਸ਼) ਦਾ ਸੰਖੇਪ ਭੀ ਧਨ ਸ਼ਬਦ ਹੋ ਸਕਦਾ ਹੈ.
ਸਰੋਤ: ਮਹਾਨਕੋਸ਼
ਸ਼ਾਹਮੁਖੀ : دھن
ਅੰਗਰੇਜ਼ੀ ਵਿੱਚ ਅਰਥ
wealth, money, lucre, riches, pelf, capital, funds, assets, property; affluence, opulence
ਸਰੋਤ: ਪੰਜਾਬੀ ਸ਼ਬਦਕੋਸ਼